American Punjabi News

ਕਾਂਗਰਸ ਅਤੇ ਭਾਜਪਾ ਨੂੰ ਹਜ਼ਮ ਨਹੀਂ ਹੋ ਰਹੀ ਕੇਜਰੀਵਾਲ ਦੀ ਮਕਬੂਲੀਅਤ : ਭਗਵੰਤ ਮਾਨ ਜਲੰਧਰ — ਨਵੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਲ 'ਤੇ ਅੱਜ ਹਮਲਾ ਕਰ ਦਿੱਤਾ ਗਿਆ। ਦੱਸ ਦੇਈਏ ਕਿ ਉਨ੍ਹਾਂ 'ਤੇ ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਉਹ ਆਪ



ਕਾਂਗਰਸ ਅਤੇ ਭਾਜਪਾ ਨੂੰ ਹਜ਼ਮ ਨਹੀਂ ਹੋ ਰਹੀ ਕੇਜਰੀਵਾਲ ਦੀ ਮਕਬੂਲੀਅਤ : ਭਗਵੰਤ ਮਾਨ
ਜਲੰਧਰ — ਨਵੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਲ 'ਤੇ ਅੱਜ ਹਮਲਾ ਕਰ ਦਿੱਤਾ ਗਿਆ। ਦੱਸ ਦੇਈਏ ਕਿ ਉਨ੍ਹਾਂ 'ਤੇ ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਉਹ ਆਪਣੇ ਦਿੱਲੀ ਸਕਤਰੇਤ 'ਚ ਮੌਜੂਦ ਸਨ। ਹਮਲਾਵਰ ਦੀ ਪਛਾਣ ਅਨਿਲ ਕੁਮਾਰ ਵਾਸੀ ਨਾਰਾਇਣਾ ਦੇ ਰੂਪ 'ਚ ਹੋਈ ਹੈ। ਹਮਲਾਵਰ ਨੇ ਪਹਿਲਾਂ ਕੇਜਰੀਵਾਲ 'ਤੇ ਲਾਲ ਮਿਰਚੀ ਪਾਊਡਰ ਸੁੱਟਿਆ ਅਤੇ ਉਸ ਤੋਂ ਬਾਅਦ ਹੱਥੋਂਪਾਈ ਵੀ ਕੀਤੀ। ਇਸ ਦੌਰਾਨ ਕੇਜਰੀਵਾਲ ਦੀ ਐਨਕ ਟੁੱਟ ਗਈ। ਮੌਕੇ 'ਤੇ ਮੌਜੂਦ ਲੋਕਾਂ ਦੀ ਸਹਾਇਤਾ ਨਾਲ ਪੁਲਸ ਵੱਲੋਂ ਭਾਵੇਂ ਕਿ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਕੇਜਰੀਵਾਲ 'ਤੇ ਕੀਤਾ ਗਿਆ ਹਮਲਾ ਆਪਣੇ ਪਿੱਛੇ ਕਈ ਸਵਾਲ ਛੱਡ ਗਿਆ ਹੈ।
'ਜਗ ਬਾਣੀ' ਦੇ ਪਤਿਰਕਾਰ ਰਮਨਦੀਪ ਸਿੰਘ ਸੋਢੀ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਭਗਵੰਤ ਮਾਨ ਨੇ ਇਸ ਹਮਲੇ ਨਿਖੇਧੀ ਕੀਤੀ। ਮਾਨ ਕਿਹਾ ਕਿ ਇਹ ਹਮਲਾ ਕਾਂਗਰਸ ਅਤੇ ਭਾਜਪਾ ਦੀ ਸ਼ਹਿ 'ਤੇ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਦਿੱਲੀ ਚੋਣਾਂ ਦੌਰਾਨ ਕਾਂਗਰਸ ਅਤੇ ਭਾਜਪਾ ਦਾ ਜੋ ਹਸ਼ਰ ਹੋਇਆ ਉਹ ਉਸ ਨੂੰ ਅੱਜ ਤੱਕ ਨਹੀਂ ਭੁੱਲੇ ਹਨ, ਸ਼ਾਇਦ ਇਸੇ ਲਈ ਹੀ ਉਹ ਹਮਲਾ ਕਰਵਾ ਕੇ ਕੇਜਰੀਵਾਲ ਨੂੰ ਬਦਨਾਮ ਕਰਨਾ ਚਾਹੁੰਦੇ ਹਨ।